skip to main | skip to sidebar
ਸ਼ਿਵਚਰਨ ਜੱਗੀ ਕੁੱਸਾ

Monday, April 13, 2009

ਖਾਲਸੇ ਦੇ ਸਿਰਜਣਾ ਦਿਵਸ ਅਤੇ ਵਿਸਾਖੀ ਦੀ ਲੱਖ-ਲੱਖ ਵਧਾਈ ਹੋਵੇ


Posted by Shivcharan Jaggi Kussa at 12:14 PM No comments:
Newer Posts Older Posts Home
Subscribe to: Posts (Atom)

ਨਵਾਂ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਪੜ੍ਹਨ ਲਈ ਇਸ ਲਿੰਕ ਤੇ ਜਾਓ

  • ਆਰਸੀ ਨਾਵਲ ( ਹਾਜੀ ਲੋਕ..)
    ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 29 (ਆਖ਼ਰੀ)
    13 years ago

ਨਵੀਂ ਸਾਈਟ ਤੇ ਜਾਣ ਲਈ ਏਥੇ ਕਲਿਕ ਕਰੋ

  • ਆਰਸੀ
    ਪਰਮਿੰਦਰ ਸੋਢੀ - ਨਜ਼ਮ
    6 years ago
ਇਸ ਸਾਈਟ ਤੋਂ ਕਾਪੀ ਕਰਨਾ ਮਨ੍ਹਾ ਹੈ। ਐਪਰ ਕੋਈ ਵੀ ਰਚਨਾ ਮੇਲ ਕਰਕੇ ਮੰਗਵਾਈ ਜਾ ਸਕਦੀ ਹੈ। ਸ਼ੁਕਰੀਆ।

Welcome !!

ਨਾਵਲਿਸਟ ਸ਼ਿਵਚਰਨ ਜੱਗੀ ਕੁੱਸਾ ਦੀ ਸਾਈਟ ਤੇ ਆਪ ਜੀ ਦਾ ਹਾਰਦਿਕ ਸਵਾਗਤ ਹੈ!!
ਜਿਲ੍ਹਾ ਮੋਗਾ ਦੇ ਪਿੰਡ ਕੁੱਸਾ ‘ਚ ਜਨਮਿਆਂ ਲੇਖਕ ਸ਼ਿਵਚਰਨ ਪਿਆਰ ਨਾਲ਼ ‘ਜੱਗੀ ਕੁੱਸਾ’ ਦੇ ਨਾਮ ਨਾਲ਼ ਦੁਨੀਆਂ ਭਰ ‘ਚ ਜਾਣਿਆ ਜਾਂਦਾ ਹੈ । ਪੱਚੀ ਕੁ ਸਾਲ ਯੌਰਪ ਦੇ ਛੋਟੇ ਜਿਹੇ ਖ਼ੂਬਸੂਰਤ ਦੇਸ਼ ਆਸਟਰੀਆ ਰਹਿਣ ਅਤੇ ਆਸਟਰੀਅਨ ਤੇ ਜਰਮਨ ਬਾਰਡਰ ਪੁਲੀਸ ਤੇ ਅਦਾਲਤ ‘ਚ ਇੰਟਰਪ੍ਰੈਟਰ ਦੀ ਨੌਕਰੀ ਕਰਨ ਤੋਂ ਬਾਅਦ, ਦੋ ਕੁ ਸਾਲ ਪਹਿਲਾਂ ਪਰਿਵਾਰ ਦੇ ਯੂ.ਕੇ. ਆਕੇ ਵੱਸਣ ਦੇ ਫ਼ੈਸਲੇ ਦੀਆਂ ਸੂਲ਼ਾਂ ਉੱਤੇ ਉਸਨੇ ਸ਼ਬਨਮ ਸਮਝ ਪੈਰ ਰੱਖ ਦਿੱਤੇ ।
ਉਸ ਨਾਲ਼ ਗੱਲਾਂ ਕਰਦੇ ਇੰਝ ਲੱਗਦੈ ਜਿਵੇਂ...ਸਾਉਂਣ ਦੇ ਪਹਿਲੇ ਛਰਾਟੇ ਨਾਲ਼ ਰੂਹ ਤੱਕ ਭਿੱਜ ਗਏ ਹੋਵੋ...ਜਿਵੇਂ ਕਾਗਜ਼ ਦੀਆਂ ਕਿਸ਼ਤੀਆਂ ਮੀਂਹ ਦਾ ਪਾਣੀ ਛੱਡ ਸਮੁੰਦਰ ਵੱਲ ਤੁਰ ਪਈਆਂ ਹੋਣ...ਜਿਵੇਂ ਹਵਾ ਨੇ ਫੁੱਲਾਂ ਤੋਂ ਖ਼ੁਸ਼ਬੂ ਚੁਰਾ ਸਾਰੇ ਪਾਸੇ ਬਿਖੇਰ ਦਿੱਤੀ ਹੋਵੇ…ਜਿਵੇਂ ਰਾਧਾ ਸ਼ਿਆਮ ਦੀ ਬੰਸਰੀ ਦੀ ਤਾਨ ਤੇ ਮੰਤਰ-ਮੁਗਧ ਹੋ ਨੱਚ ਉਠੀ ਹੋਵੇ…ਸੀਤ ਰੁੱਤੇ ਕੋਸੀ–ਕੋਸੀ ਧੁੱਪ ਵਰਗਾ ਸ਼ਿਵਚਰਨ… ਦੋਸਤੀ ਦੇ ਬਾਲ਼ੇ ਇੱਕ ਦੀਵੇ ਨੂੰ ਸੂਰਜ ਬਣਾ ਦਿੰਦਾ ਹੈ….ਤੁਹਾਡੀ ਇੱਕ ਸਤਰ ਤੋਂ ਸ਼ੁਰੂ ਕੀਤੀ ਦੋਸਤੀ ਦੇ ਹਰਫ਼ਾਂ ਨੂੰ ਅਰਥ ਦੇ ਕੇ ਪੂਰਾ ਨਾਵਲ ਬਣਾ ਤੁਹਾਨੂੰ ਮੋੜਦਾ ਹੈ…ਤੁਹਾਡੇ ਬਿਨ੍ਹਾਂ ਜਾਣੇ…ਤੁਹਾਡਾ ਨਾਮ …ਨਾਵਲ ਦੀ ਭੂਮਿਕਾ ਜਾਂ ਅੰਤਿਕਾ ‘ਚ ਕਿਤੇ ਜ਼ਰੂਰ ਦਰਜ ਕਰ ਜਾਂਦਾ ਹੈ…ਪੁੰਨਿਆ ਦੇ ਚੰਨ ਨੂੰ ਲੁਕੋਈ ਬੈਠੀ ਹਨੇਰੀ ਕੰਦਰਾ ਦੇ ਬਾਹਰ ਤੁਹਾਡੇ ਨਾਮ ਦੇ ਨੀਲੇ-ਗੁਲਾਬੀ ਫੁੱਲ ਲਾ ਤੁਹਾਨੂੰ ਖ਼ੁਸ਼ਆਮਦੀਦ ਕਹਿ ਕੇ ਮਾਣ ਮਹਿਸੂਸ ਕਰਦਾ ਹੈ । ਯਾਰ-ਦੋਸਤ ਉਸਨੂੰ ਬੜੇ ਅਜ਼ੀਜ਼ ਨੇ…ਕਵੀ ਆਸੀ ਦੇ ਲਿਖਣ ਮੁਤਾਬਿਕ:
…ਡੀਕ ਸਕਦਾ ਹਾਂ
ਕਈ ਸਮੁੰਦਰ
ਪੰਜਿਆਂ ‘ਚ ਲੈ ਕੇ ਉੱਡ ਜਾਵਾਂ
ਧਰਤੀ ਵਰਗੇ ਕਈ ਗ੍ਰਹਿ
ਮੈਂ ਚੀਰ ਜਾਵਾਂਗਾ ਹਰ ਕਾਲਖ਼
ਆਖਰੀ ਸੂਰਜ ਦੀ ਖਾਤਿਰ
ਪਰ ਤੂੰ ਇੱਕ ਵਾਰ ਤਾਂ ਕਹਿ
“ਤੂੰ ਮੁਹੱਬਤ ਖਾਤਿਰ
ਐਨਾ ਕੁ ਵੀ ਉੱਡ ਸਕਦੈਂ”…
ਬਹੁਤੀ ਵਾਰ ਓਹ ਤੁਹਾਨੂੰ ਫਿਲਮ ‘ਕਾਸਟ ਅਵੇਅ’ ਦੇ ਨਾਇਕ ਟੌਮ ਹੈਂਕਸ ਦੀ ਤਰ੍ਹਾਂ ਸਮੁੰਦਰ ‘ਚ ਘਿਰੇ ਟਾਪੂ ਤੇ ਬੈਠਾ ਇਕੱਲਾ ਬਨਵਾਸ ਕੱਟਦਾ ਮਹਿਸੂਸ ਹੋਵੇਗਾ…ਕਦੇ ਤੁਰ-ਤੁਰ ਕੇ ਥੱਕਿਆ ਲੱਗੇਗਾ ਤੇ ਕਦੇ ਬ੍ਰਹਿਮੰਡ ਦੇ ਕਿਸੇ ਇੱਕ ਟੁਕੜੇ ਨੂੰ ਆਪਣੇ ਅਨੁਸਾਰ ਸਿਰਜਦਾ ਦੁਮੇਲ ਵੱਲ ਜਾਂਦਾ ਅਣਥੱਕ ਪ੍ਰਤੀਤ ਹੋਵੇਗਾ…ਕਦੇ ਦੁਨਿਆਵੀ ਬੰਧਨ ਤੋੜ ਆਲ੍ਹਣਾ ਛੱਡ ਦੂਰ ਜਾਣ ਦੀ ਗੱਲ ਕਰੇਗਾ...ਪਰ ਅਗਲੇ ਹੀ ਪਲ ਬੋਟਾਂ ਦਾ ਫ਼ਿਕਰ ਕਰ ਆਦਰਸ਼ਾਂ ਤੇ ਮਰਿਯਾਦਾਵਾਂ ਨੂੰ ਨਿਭਾਉਂਣ ਦੀ ਹਾਮੀ ਭਰਦਾ ਲੱਗੇਗਾ…ਕਦੇ ਕਿਸੇ ਦਰੱਖਤ ਥੱਲੇ ਸਮਾਧੀ ਲਾ ਕੇ ਬਹਿਣ ਦਾ ਤੇ ਕਦੇ ਸ਼ਾਂਤਮਈ ਝੀਲ ਦੇ ਪਾਣੀ ‘ਚ ਗੀਟੀ ਮਾਰ ਹਲਚਲ ਪੈਦਾ ਕਰ...ਸ਼ੂਕਦੇ ਸਮੁੰਦਰ ‘ਚ ਲਹਿ ਜਾਣ ਦਾ ਸੁਝਾਅ ਦੇਵੇਗਾ…ਨਾਵਲਾਂ, ਕਹਾਣੀਆਂ, ਲੇਖਾਂ ‘ਚ ਸਮਾਜ ਤੇ ਪਾਤਰਾਂ ਦੀ ਸ਼ਖ਼ਸੀਅਤ ਦਾ ਹਰ ਪੱਖ ਬੇਖ਼ੌਫ਼ ਉਭਾਰਨ ਵਾਲ਼ਾ ਕਈ-ਕਈ ਦਿਨ ਕਿਸੇ ਵਿਸ਼ੇ ਨੂੰ ਛੋਹੇਗਾ ਨਹੀਂ...ਪਰ ਜੇ ਤੁਸੀਂ ਕਹੋ ਤਾਂ ਨਾਵਲ ਦੇ 4-5 ਕਾਂਡ ਇਕੱਠੇ ਲਿਖ ਧਰੇਗਾ… ਪੇਂਡੂ ਭਾਸ਼ਾ ਤੇ ਹਾਸ-ਵਿਅੰਗ ਦੇ ਟੋਟਕਿਆਂ ਜਿਵੇਂ “… ਛੱਡ ਗਾਉਂਣ ਦਾ ਖਹਿੜਾ…ਕੀ ਚਮਕੀਲਾ ਬਣਜੇਂਗਾ…” ਨਾਲ਼ ਗੱਲਬਾਤ ਅਤੇ ਲਿਖਤਾਂ ‘ਚ ਰੰਗ ਭਰਨ ਵਾਲ਼ਾ ਜੱਗੀ ਅਸਲ ਵਿੱਚ ਦਾਰਸ਼ਨਿਕ ਸੋਚ ਦਾ ਧਾਰਨੀ ਹੈ । ਗ਼ਜ਼ਲ ਉਸਦੇ ਸਿਰ ਉੱਤੋਂ ਜਹਾਜ਼ ਵਾਂਗ ਲੰਘ ਜਾਂਦੀ ਹੈ…ਕਵਿਤਾ ਉਹ ਭਾਵਨਾ ਦੇ ਵਹਿਣ ‘ਚ ਆਕੇ ਲਿਖਦਾ ਹੈ…ਵਾਰਤਕ ਨੂੰ ਹੱਡਾ-ਰੋੜੀ ਦਾ ਰਸਤਾ ਦੱਸਦਾ ਹੈ।

ਉਸਦੀ ਕਲਮ ਤੋਂ ਜਨਮੇ 17 ਨਾਵਲਾਂ ਤੇ 4 ਕਹਾਣੀ ਸੰਗ੍ਰਹਿ ‘ਚ ਸ਼ਾਮਿਲ ਹਨ:
ਨਾਵਲ: ਜੱਟ ਵੱਢਿਆ ਬੋਹੜ ਦੀ ਛਾਵੇਂ, ਕੋਈ ਲੱਭੋ ਸੰਤ ਸਿਪਾਹੀ ਨੂੰ, ਲੱਗੀ ਵਾਲੇ ਕਦੇ ਨਾ ਸੌਂਦੇ, ਬਾਝ ਭਰਾਵੋਂ ਮਾਰਿਆ, ਏਤੀ ਮਾਰ ਪਈ ਕੁਰਲਾਣੈ, ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ, ਉਜੜ ਗਏ ਗਰਾਂ, ਬਾਰ੍ਹੀਂ ਕੋਹੀਂ ਬਲਦਾ ਦੀਵਾ, ਤਰਕਸ਼ ਟੰਗਿਆ ਜੰਡ, ਗੋਰਖ ਦਾ ਟਿੱਲਾ, (ਹਮਦਰਦ ਵੀਕਲੀ, ਬੱਧਨੀ ਡਾਟ ਕਾਮ ਅਤੇ ਪੰਜਾਬ ਟਾਈਮਜ਼ ਇੰਗਲੈਂਡ ਵਿਚ ਲੜੀਵਾਰ ਛਾਪਿਆ ਜਾ ਰਿਹਾ ਨਾਵਲ: ਹਾਜੀ ਲੋਕ ਮੱਕੇ ਵੱਲ ਜਾਂਦੇ)
ਕਹਾਣੀ ਸੰਗ੍ਰਹਿ: ਤੂੰ ਸੁੱਤਾ ਰੱਬ ਜਾਗਦਾ, ਊਠਾਂ ਵਾਲੇ ਬਲੋਚ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਬੁੱਢੇ ਦਰਿਆ ਦੀ ਜੂਹ
ਛਪਾਈ ਅਧੀਨ: ਕੁੱਲੀ ਨੀ ਫ਼ਕੀਰ ਦੀ ਵਿਚੋਂ (ਵਿਅੰਗ ਸੰਗ੍ਰਹਿ), ਹਾਜੀ ਲੋਕ ਮੱਕੇ ਵੱਲ ਜਾਂਦੇ (ਨਾਵਲ)
ਲਿਖਾਈ ਅਧੀਨ: ਪ੍ਰਿਥਮ ਭਗੌਤੀ ਸਿਮਰ ਕੈ (ਨਾਵਲ)
ਮਾਣ-ਸਨਮਾਨ: ਅਲੱਗ-ਅਲੱਗ ਸਭਾਵਾਂ ਵੱਲੋਂ ਸੱਤ ਗੋਲਡ ਮੈਡਲਾਂ ਤੋਂ ਲੈ ਕੇ 17 ਵੱਖੋ ਵੱਖ ਅਚੀਵਮੈਂਟ ਐਵਾਰਡ ਅਤੇ ਪੰਜਾਬੀ ਸੱਥ ਲਾਂਬੜਾ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ ਨਾਲ਼ ਸਨਮਾਨਿਤ ਕੀਤੇ ਜਾ ਚੁੱਕਿਆ ਜੱਗੀ ਕੁੱਸਾ ਪ੍ਰਮਾਤਮਾ ਦੇ ਬਹੁਤ ਨਜ਼ਦੀਕ ਹੈ ਤੇ ਹਊਮੈ ਤੋਂ ਕੋਹਾਂ ਦੂਰ ।
ਇਸ ਸਾਈਟ ਤੇ ਸ਼ਿਵਚਰਨ ਦੀਆਂ ਕੁੱਝ ਕੁ ਲਿਖਤਾਂ ਪਾਠਕਾਂ ਦੇ ਸਨੇਹ ਤੇ ਪੁਰਜ਼ੋਰ ਮੰਗ ਕਰਕੇ ਪਾਈਆਂ ਗਈਆਂ ਹਨ । ਭਵਿੱਖ ਵਿੱਚ ਇਸਨੂੰ ਹੋਰ ਬੇਹਤਰ ਬਣਾਉਂਣ ਲਈ ਤੁਹਾਡੇ ਹੁੰਘਾਰੇ ਤੇ ਵਡਮੁੱਲੇ ਸੁਝਾਵਾਂ ਦੀ ਤਵੱਕੋ ਕਰਦੇ ਹਾਂ । ਤਕਰੀਬਨ ਹਰ ਪੰਜਾਬੀ ਸਾਹਿਤਕ ਵੈੱਬ-ਸਾਈਟ ਤੇ ਉਸਦੀਆਂ ਲਿਖਤਾਂ ਦਾ ਆਨੰਦ ਮਾਣ ਸਕਦੇ ਓ । ਉਸਦਾ ਨਾਵਲ ‘ਪ੍ਰਿਥਮ ਭਗੌਤੀ ਸਿਮਰ ਕੈ’ ਲਿਖਾਈ ਅਧੀਨ ਹੈ ਤੇ ਜਲਦੀ ਹੀ ਪਾਠਕਾਂ ਤੇ ਪ੍ਰਸ਼ੰਸ਼ਕਾਂ ਦੇ ਹੱਥਾਂ ‘ਚ ਆਉਂਣ ਦੀ ਆਸ ਹੈ ।
ਦੁਆ ਹੈ ਕਿ ਉਸਦੀਆਂ ਸ਼ੱਫ਼ਾਫ਼ ਸੋਚਾਂ ਦੇ ਪੰਖੇਰੂ ਖੁੱਲ੍ਹੇ ਅਸਮਾਨ ‘ਚ ਉਡਾਰੀਆਂ ਲਾਉਂਦੇ ਰਹਿਣ ਉਸਦੀ ਕਲਮ ਦੀ ਹਰਫ਼ਾਂ ਨਾਲ਼ ਗੁਫ਼ਤਗੂ ਏਦਾਂ ਹੀ ਚੱਲਦੀ ਰਹੇ । ਆਮੀਨ !!
ਤਨਦੀਪ ਤਮੰਨਾ
(ਕੈਨੇਡਾ)

Shivcharan Jaggi Kussa

Shivcharan Jaggi Kussa

ਬਲੌਗ ਲਾਇਬ੍ਰੇਰੀ

  • October 2009 (2)
  • July 2009 (1)
  • May 2009 (1)
  • April 2009 (1)
  • March 2009 (1)
  • February 2009 (1)
  • January 2009 (1)
  • December 2008 (1)
  • November 2008 (1)
  • October 2008 (1)
  • May 2008 (1)
  • April 2008 (3)
  • January 2008 (3)
  • December 2007 (7)
  • November 2007 (2)
  • September 2007 (4)
  • August 2007 (8)
  • July 2007 (48)

ਲਿਖਤ: ਤਰਤੀਬ

  • ਸ਼ਰਧਾਂਜਲੀ (2)
  • ਸ਼ੋਕ ਸਮਾਚਾਰ (1)
  • ਕਹਾਣੀ (20)
  • ਕਾਵਿ-ਵਿਅੰਗ (3)
  • ਨਜ਼ਮ (13)
  • ਯਾਦਾਂ (1)
  • ਲੇਖ (2)
  • ਵਿਅੰਗ (6)

About Me

Shivcharan Jaggi Kussa
Thanks for visiting my site.Please send your feed back at: jaggikussa65@gmail.com This site is maintained and weekly updated by Tandeep Tamanna.
View my complete profile

ਬਲੌਗ ਯਾਤਰਾ

ਤੁਹਾਡੇ ਸਿਦਕ ਨੂੰ ਸਲਾਮ!

 

ਕਲਾ ਨੂੰ ਸਮਰਪਿਤ

  • ਜੀਤ ਔਲਖ

ਔਨਲਾਈਨ ਵੈੱਬ ਪਰਚੇ

  • ਅਜੀਤ ਵੀਕਲੀ
  • ਕੌਮੀ ਏਕਤਾ
  • ਖ਼ਬਰਨਾਮਾ
  • ਪੰਜਾਬੀ ਟੂਡੇ
  • ਪੰਜਾਬੀ ਲੇਖਕ
  • ਪੰਜਾਬੀ ਸਾਹਿਤ
  • ਬੱਧਨੀ ਔਨਲਾਈਨ
  • ਮੀਡੀਆ ਪੰਜਾਬ
  • ਰੋਜ਼ਾਨਾ ਭਾਸਕਰ
  • ਲਿਖਾਰੀ
  • ਹਮਦਰਦ ਵੀਕਲੀ

ਸਾਹਿਤਕ ਬਲੌਗ

  • ਅਦਬ ਲੋਕ
  • ਆਰਸੀ
  • ਕਮਲ ਕੰਗ
  • ਗੁਰਦਰਸ਼ਨ ਬਾਦਲ
  • ਜੀਤ ਔਲਖ
  • ਤਨਦੀਪ ਤਮੰਨਾ
  • ਤਮੰਨਾ ਤਨਦੀਪ
  • ਤਰਕਸ਼ ਟੰਗਿਆ ਜੰਡ
  • ਪੁਰਜਾ ਪੁਰਜਾ ਕਟਿ ਮਰੈ
  • ਹਾਇਕੂ ਪੰਜਾਬੀ
Page copy protected against web site content infringement by Copyscape
Text selection Lock by Hindi Blog Tips

Thank you for visiting this site. Please come again !!